ਸ਼ਾਮਲਾਟ

ਲੇਖਕ:  ਨਸਰੀਨ ਅੰਜੁਮ ਭੱਟੀ 

ਦਾਦਾ ਬਾਬਾ ਮੈਂ ਸ਼ਾਮਲਾਟ ਹਾਂ
ਤੇਰੇ ਪੋਤਰਿਆਂ ਦੀ ਗੁੱਝੀ ਮਾਤ ਹਾਂ
ਐਸ ਕਰਕੇ ਡਾਂਗਾਂ ਮੰਜਿਆਂ ਹੇਠ ਨਹੀਂ ਰੱਖੀਦੀਆਂ
ਹੱਥਾਂ ਵਿੱਚ ਫੜੀਦੀਆਂ ਨੇ
ਵੇਲਾ ਕਿਸੇ ਵੇਲੇ ਵੀ ਮੰਜੀ ਬਣ ਸਕਦਾ ਏ
ਫੇਰ ਅਸੀਂ ਸਾਰੇ ਭੈਣ ਭਰਾ ਘੇਰ ਘੱਤੇ ਆਂ
ਖੂਹ ਤੇ ਹੁਣ ਠੰਡੀ ਹਵਾ ਨਹੀਂ ਵਗਦੀ
ਟਿੰਡਾਂ ਵੀ ਨਹੀਂ ਟਹਿਕਦੀਆਂ
ਆਟਾ ਵੀ ਨਹੀਂ ਉੱਗਦਾ
ਘਿਓ ਵੀ ਨਹੀਂ ਪੁੱਗਦਾ
ਭੁੱਖ ਵੀ ਨਹੀਂ ਲੱਗਦੀ 
ਨੀਹਾਂ ਵਿੱਚ ਕੀ ਧਰਿਆ ਸਰੀਕੇ
ਉੱਸਰੀਆਂ ਈ ਨਈਂ
ਬਾਬਾ ਮੈਂ ਰਿਜ਼ਕ ਹਾਂ
ਥਾਲੀ ਨਹੀਂ
ਜੋ ਉਮਰਾਂ ਦਾ ਹਿਸਾਬ ਦੱਸਾਂ
ਹੁੱਕਾ ਲੈ ਕੇ ਮੰਜੀ ਤੇ ਆ ਬਹੁ
ਤੇ ਲਿਖ
ਇਹ ਨਹੀਂ ਦਾ ਨਿਉਂਦਰਾ ਏ
ਬਾਬਾ ਦਾਦਾ
ਮੈਂ ਪਰਾਤ ਨਹੀਂ
ਜਿਹੜੀ ਤੇਰੀ ਪੜਛੱਤੀ ਤੇ ਬਹਿ ਰਵ੍ਹਾਂ ਗੀ
ਮੈਂ ਤੇ ਮੰਜੀ ਹੇਠ ਭੋਇੰ ਦਾ ਪਰਛਾਵਾਂ ਹਾਂ
ਜੀਹਨੂੰ ਦੁਵਾਲਿਓਂ ਕੱਕੀਆਂ ਕੀੜੀਆਂ ਚੜ੍ਹੀਆਂ ਹੋਈਆਂ ਨੇ
ਛੇਤੀ ਛੇਤੀ ਏਧਰੋਂ ਓਧਰ ਤੇ ਓਧਰੋਂ ਏਧਰ ਜਾਂਦਿਆਂ
ਹਰ ਵਾਰੀ ਮੇਰਾ ਕੁਝ ਨਾ ਕੁਝ ਲੈ ਜਾਂਦੀਆਂ ਨੇ
ਮੈਂ ਘਾਹ ਨੂੰ ਜੱਫ਼ੀ ਪਾਈ ਹੋਈ ਏ
ਖੱਬਲ ਹੋਣੀ ਏ ਖੇਸ ਵਾਂਗਣ ਨਿੱਘੀ ਉਣੀ ਹੋਈ 
ਐਸ ਨਿੱਘ ਪਿੱਛੇ ਅਸੀਂ ਲੁਕੀਆਂ ਹੋਈਆਂ ਸਾਂ ਸਾਰੀਆਂ ਭੈਣਾਂ
ਜਦੋਂ ਸਾਡੇ ਕੁੱਛੜ ਕੁਝ ਨਹੀਂ ਸੀ
ਤੇ ਕਿੱਡਾ ਹਾਸਾ ਨਿਕਲਦਾ ਸੀ ਵਰਾਛਾਂ ਵਿੱਚੋਂ
ਲੈ ਦੱਸ ਅਸੀਂ ਕੋਈ ਮਾਰ ਖਾਣੀ ਐ ਖੀ ਖੀ ਖੀ ਕਰਕੇ
ਕੱਚੇ ਭਾਂਡੇ 
ਭਾਂਡੇ ਨਹੀਂ ਹੁੰਦੇ ਵਸਾਹ ਹੁੰਦੇ ਨੇ
ਪਰ ਪੱਕੇ ਭਾਂਡੇ 
ਤੇ ਉਹਨਾਂ ਗਾਰ ਲਏ ਨੇ
ਅਸੀ ਵੀ ਰੱਖ ਆਈਆਂ ਸਾਂ ਪਰਾਤ
ਤੋਪ ਦੇ ਮੂਹਰੇ 
ਵਿੱਚ ਮਿੱਸੀਆਂ ਰੋਟੀਆਂ ਦਾ ਆਟਾ ਵੀ ਸੀ
ਤੇ ਤੌਣ ਉੱਤੇ ਉੰਗਲਾਂ ਦੇ ਨਿਸ਼ਾਨ ਵੀ ਹੈ ਸਨ
ਮੁੰਦਰੀ ਵਾਲੇ
ਬੱਸ ਓਸ ਦਿਨ ਦੀਆਂ ਇਹ ਕੱਕੀਆਂ ਕੀੜੀਆਂ
ਮਗਰੋਂ ਨਹੀਂ ਲੱਥੀਆਂ
ਨਾਲੇ ਏਹ ਕਿਹੜਾ ਵਲਗਣ ਮੰਗਦੀਆਂ ਨੇ 
ਤੇ ਅਸੀਂ ਕਿਹੜੇ ਮਿਣੇ ਹੋਏ ਆਂ
ਓਹ ਵੀ ਆਇਆ ਸੀ ਕੱਛ ਪਵਾਉਣ
ਪਰ ਹੱਥੋਂ ਨਿਕਲਣ ਲੱਗਾ
ਨਸੀਬ ਕਦੋਂ ਨਾਲ ਲਿਜਾਂਦੀਆਂ ਨੇ ਲੀਕਾਂ
ਤਲੀ ਤੇ ਪੁੰਗਰੀ ਬੇੜੀ ਦਾ 'ਹਾਤਾ
ਰਾਹ ਜਾਂਦੇ ਦੀ ਘੋੜੀ ਤੇ ਸ਼ਰਲਾਟੇ ਵੇਖਣ
ਨਿੱਤ ਖਲੋਤਾ ਰਹਿੰਦਾ ਏ
ਆ ਬਹੁ ਹਾਣੀਆ ਨਾ ਬਹੁ ਹਾਣੀਆ
ਮੈਂ ਤੇ ਸ਼ਾਮਲਾਟ ਹਾਂ
ਮਰਜ਼ੀ ਨਹੀਂ ਜੇ ਵਰਤ ਜਾਂ ਗੀ
ਆਪਣੇ ਤੇ ਜਾਂ ਕਿਸੇ ਹੋਰ ਕਿਸੇ ਤੇ
ਪਰਾਂ ਖਲੋਤੀ ਹੱਸ ਹੱਸ ਦੂਹਰੀ ਹੁੰਦੀ
ਜਿਉਂ ਕੰਜਰੀ ਦੀ ਬਾਤ ਵਿੱਚ
ਹਰ ਕੋਈ ਸ਼ਾਮਲ ਹੁੰਦੈ
ਪਰ ਹਾਮੀ ਕੋਈ ਨਹੀਂ ਭਰਦਾ

 

شاملاٹ

شاعر: نسرین انجم بھٹی

دادا بابا میں شاملاٹ ہوں
تیرے پوتوں کی پوشیدہ شکست ہوں
اس لئےلاٹھیاں چارپائی کے نیچے نہیں رکھی جاتیں
ہاتھوں میں پکڑی جاتی ہیں
وقت کسی پل بھی چارپائی بن سکتا ہے
پھر
ہم سارے بہن بھائی قہر کرتے ہیں
کنویں پر اب ٹھنڈی ہوا نہیں چلتی
رہٹ کی لوٹیاں بھی نہں پھرتیں
آٹا بھی نہیں اگتا
گھی بھی نہیں نکلنے پاتا
بھوک بھی نہیں لگتی
بنیادوں میں کیا ڈالا تھا کہ آگے اٹھتی ہی نہیں
بابا، میں رزق ہوں
تھالی نہیں
کہ عمروں کا حساب دوں
حقہ لیکر چار پائی پہ آکر بیٹھ
اور لکھ ۔ اس ”نہ“ کی قیمت
دادا بابا میں پرات نہیں
جو تیری دو چھتے پہ بیٹھ جائوں گی، 
میں تو چارپائی کے نیچے پایوں کا پرچھاواں ہوں
جن پر بھوری چونٹیاں چڑھی ہوئی ہیں
جلدی جلدی ادھر کو ادھر جاتے ہوئے
ہر دفعہ میرا کچھ نہ کچھ لے جاتی ہیں
میں نے گھانس کو گلے لگایا ہوا ہے
کھبل گھانس کی گرمی کھیس کی طرح ہوتی تھی
اسی گرمی کے پیجھے تو ہم ساری بہنیں چھپی ہوئی تھیں
جب ہمارے پلو میں کچھ بھی نہیں تھا
تو کتنی ہنسی نکلتی تھی
ہماری درانٹھوں میں سے
بتائو! ہمیں کوئی مار کھانی ہے بھلا۔۔۔ کھی کھی کھی کر کے
کچے برتن کچے برتن نہیں ہوتے
بھروسہ ہوتے ہیں
مگر پکے برتن تو انہوں نے گال دیے ہیں
ہم بھی رکھ آئے تھے پرات توپ کے منہ میں
اس میں میٹھی روٹیوں کا گوندا ہوا آٹا بھی تھا
اور اس کے اوپر انگلیوں کے نشان بھی تھے انگوٹھیوں والے
بس اس دن کے بعد یہ بھوری چونٹیاں پیچھا نہیں چھوڑتیں
نہ جانے یہ کون سی چودیواری مانگتی ہیں
اور ہم کونسے ناپے تُولے ہوئے ہیں
وہ بھی آيا تھا کچھ پہنوانے
پر ہاتھوں سے کھسک گئیں
نصیب کبھی لکیریں ساتھ نہیں لے جاتے
ہتھیلی پر اگی چھوٹی بیری کا درخت
راہ چلتی ہوئی گھوڑی کی چمک دیکھنے کو کھڑا رہتا ہے
آ بیٹھو رے ساتھی! نہ بیٹھو رے ساتھی
میں شاملات ہوں مرضی نہیں جو برتی جائوں گی
اپنے اوپر یا کسی اور پر
دور ہی دور سے ہنسی میں لوٹ پوٹ ہوتی ہوں
جیسے کنجری کی بات میں ہاں ہوں ہر کوئی کرتا ہے
پر حامی کوئی نہیں بھرتا

ترجمہ: حسن مجتبیٰ

No Man's Land

Poet: Nasreen Anjum Bhatti

Dada Baba, I am “No Man’s Land”
your grandchildren’s
hidden defeat . . . which is why
sticks must not be left under the bed but held in the hand
time can transform into a rope-bed any time
then
all of us sisters and brothers are vassals to drudgery
the cool breeze no longer blows at the well
and the water wheel’s cups don’t clang either
flour isn’t milled, nor butter ghee churned, and no hunger felt anymore
what did you bury in the foundations that they never flourished
Baba, I am the daily bread, not the serving plate that will give an account of a lifetime
bring your hookah and sit on the bed, and write—this is a note of refusal
Baba Dada, I am not the platter that remains sitting on a shelf
I am but a shadow of a tulip under the bed, on whom brown ants crawl
from all over
hurrying this way and that
taking something of me every time
I hug the grass, must be khabbal grass, warm as a bedspread
all of us sisters were hiding ourselves just for this warmth
when we had nothing with us, how we laughed from the corners of our mouths
say now, are we asking to be thrashed—khi khi khi
fragile pots are not pots, they are apprehensions, but they have
melted the durable ones
we too left the platter, at the mouth of the canon
it included the dough for missi rotis
and the lump of dough had fingerprints on it, even that of the ringed finger
since that day these brown ants have not let me alone
and then what barricade could prevent them
and we are not measured and gauged either
he also came with something to drape and clothe, but when they slip out of hands
do fate lines take away what is destined to happen
on the palm, the enclosure of the crippled berry tree
stares at the dazzle of the passing stranger’s horse
Come sit by me, my love! Don’t sit by me, my love—
I am “No Man’s Land”: I do not have the will, the choice, to serve
myself or the others
standing apart I double over with laughter
as everyone engages with a wretched woman’s tale, a whore’s story
but no one approves

 

Translated by Waqas Khwaja