ਵੇ ਕਿਹੜਾ ਏਂ

ਲੇਖਕ:  ਨਸਰੀਨ ਅੰਜੁਮ ਭੱਟੀ 

 

ਵੇ ਕਿਹੜਾ ਏਂ ਮੇਰੀਆਂ ਆਂਦਰਾਂ ਨਾਲ ਮੰਜੀ ਉਣਦਾ

ਮੇਰਾ ਦਿਲ ਦੌਣ ਆਲੇ ਪਾਸੇ ਰੱਖੀਂ ਤੇ ਅੱਖਾਂ ਸਰਾਹਣੇ ਬੰਨੇ

ਮੈਂ ਸਰਾਹਣੇ ‘ਤੇ ਫੁੱਲ ਕੱਢਣੇ ਨੇ 

ਧਰਤੀ ਦੀ ਧੌਣ ਨੀਵੀਂ ਹੋਵੇ

ਤੇ ਉਹਦੇ ਤੇ ਅਸਮਾਨ ਨਹੀਂ ਝੁਕਾ ਦੇਈਦਾ 

ਬਾਬਾ ਕੋਈ ਕੀੜਾ ਕੱਢ

ਕਰੁੰਡਿਆ ਹੋਵੇ ਤਾਂ ਮੈਨੂੰ ਲੜਾ ਦੇਈਂ

ਮੇਰਾ ਈ ਐ ਨਾਂ

ਤੂੰ ਆਪੇ ਈ ਤੇ ਆਖਿਆ ਸੀ, ਬਈ ਅਸੀਂ ਧੀਆਂ ਨੂੰ ਦਾਜ ‘ਚ ਕੀੜੇ ਦੇਨੇ ਆਂ,

ਫੇਰ ਦੇਦੇ!

ਬਾਬਾ! ਧੀਆਂ ਪੁੱਤਰ ਇੱਕੋ ਜੇਡੇ ਕਿਉਂ ਨਹੀਂ ਹੁੰਦੇ?

ਜੇ ਧੀ ਵੱਡੀ ਹੋਵੇ ਤਾਂ ਤੁਸਾਂ ਟੁੱਕ ਟੁੱਕ ਕੇ ਪੁੱਤਰ ਜੇਡੀ ਕਰ ਲੈਂਦੇ ਓ

ਜੇ ਪੁੱਤਰ ਵੱਡਾ ਹੋਵੇ ਤਾਂ ਧੀ ਫੇਰ ਪੌਣੀ, ਫੇਰ ਅੱਧੀ, ਫੇਰ ਖੰਨੀ

ਬਾਬਾ ਵੇ! ਸੂਲੀ ਤੇ ਸੱਪ ਚੜ੍ਹਿਆ… ਨ੍ਹੇਰੀ ਅਾਉਣੀ ਏ.. ਇੱਲਾਂ ਨੂੰ ਘਬਰਾ ਪੈਂਦਾ ਏ

ਧੀਆਂ ਮਰ ਜਾਣੀਆਂ ਨੂੰ ਘਬਰਾ ਪੈਂਦਾ ਏ

ਜੀਭਾਂ ਦੀ ਝਾਲਰ ਅਾਲਾ ਫਰਾਕ ਪਾਕੇ ਮੈਂ ਕੰਧ ਟੱਪੀ

ਮੈਨੂੰ ਫੇਰ ਵੀ ਬੋਲਣਾ ਨਾ ਆਇਆ

ਬਾਬਾ ਵੇ ਬਾਬਾ! ਧਰਤੀ ਦੀ ਧੌਣ ਤੇ ਸੱਪ ਚੜ੍ਹਿਆ, ਡੱਬ ਖੜੱਬਾ

ਵੀਰਾਂ ਦੀਆਂ ਧੌਣਾ ਤੇ ਸੱਪ ਚੜ੍ਹਿਆ 

ਅਸੀਂ ਅੱਧੀਆਂ ਚੰਗੀਆਂ, ਅਸੀਂ ਪੌਣੀਆਂ ਚੰਗੀਆਂ

ਸਾਡੀ ਢੇਰੀ ਤੇ ਪੀਲੂ ਪੱਕੀਆਂ ਤੇ ਵਿਕਦੇ ਵਿਕਦੇ ਬਜ਼ਾਰੇ ਆ ਗਈਆਂ 

ਚਵਾਨੀਆਂ ਚੱਬ ਚੱਬ ਕੇ ਸਾਡੇ ਦੰਦ ਟੁੱਟੇ

ਅਸਾਂ ਕਿਹੜੇ ਦੁੱਧ ਨੂੰ ਰੋਈਏ

ਡਿੰਗੀਆਂ ਚਵਾਨੀਆਂ ਦਾ ਭਲਾ ਕੌਣ ਭਾਨ ਦੇਂਦਾ ਏ

ਇਹ ਕੌਣ ਏ ਮੇਰੇ ਭੱਜੇ ਹੋਏ ਪਾਸੇ ਭੰਨਣ ਵਾਲਾ

ਵੇ ਮੇਰੀਆਂ ਅੱਖਾਂ ਸਰਾਹਣੇ ਬੰਨੇ ਰੱਖੀਂ ਮੈਂ ਸਰਾਹਣੇ ਤੇ ਫੁੱਲ ਕੱਢਣੇ ਨੇ

ਸੁਚੱਜਿਆਂ ਦੀਆਂ ਪੌਰਾਂ ਵਿੰਨੀਆਂ ਐਸ ਜਹਾਨੇ 

ਰੰਗਿਆ ਵੇ ! ਹੱਥ ਧੋ ਲੈਣ ਦੇ

ਇੱਕ ਵਰ੍ਹਾ ਮੈਂ ਹੋਰ ਆਪਣੇ ਪਿੰਡੇ ਨਾਲੋਂ ਟੁੱਕ ਲਵਾਂ

ਤੈਨੂੰ ਪਤਾ ਨਹੀਂ ਅੱਜ ਮੈਂ ਜਮਾਤੇ ਚੜ੍ਹੀ ਆਂ

ਤੇ ਨਾਲੇ ਸਾਡੀ ਚਿਤਰੀ ਨੇ ਬੱਚਾ ਵੀ ਦਿੱਤਾ ਏ

ਤੂੰ ਕਹਿਨਾ ਏਂ ਹੁਣ ਅਸੀਂ ਏਧਰੋਂ ਤੁਰ ਜਾਣਾ ਐ

ਨਹੀਂ ਤਾਂ ਟਾਹਲੀਆਂ ਦਾ ਬੂਰ ਝੜਨ ਲੱਗ ਪਏਗਾ

ਤੇ ਰਾਹ ਡੱਕੇ ਜਾਣ ਗੇ 

ਪਰ ਸੱਪਾਂ ਨੂੰ ਧਰਤੀ ਵੀ ਰਾਹ ਦੇ ਦੇਂਦੀ ਏ

ਅਸਾਂ ਲੰਘ ਜਾਣਾ ਏਸ ਧਰਤੀ ਹੇਠ ਸਮਾਏ ਕੇ ! ਹੈਂ ਬਾਬਾ !

ਮੇਰੇ ਬੱਚੇ ਮੈਨੂੰ ਮੋੜ ਦਏਂਗਾ ਨਾ ? 

ਆਉਂਦੇ ਵਰ੍ਹੇ ਏਹਨਾ ਨੂੰ ਮੋਤੀ ਦਾਣਾ ਨਿਕਲਣਾ ਏ

ਤੇ ਤੂੰ ਆਖਣਾ ਏ

ਟਿੱਡੀ ਦਲ ਦੋਹਤਰਵਾਨ

ਦੋਹਤਰਵਾਨ ਬੇਈਮਾਨ

ਸਾਡੇ ਕੱਢੇ ਹੋਏ ਸਰਾਹਣੇ ਲੈ ਗਏ ਤੇ ਨਾਲੇ ਖੇਸ ਵੀ ,

ਤੇ ਬੁੱਕਲਾਂ ਵੀ ਤੇ ਮੌਸਮ ਵੀ

ਆਉਂਦੇ ਵਰ੍ਹੇ ਨੂੰ ਤਾਪ ਚੜ੍ਹੇ ਤੇ ਜਾਂਦੇ ਨੂੰ ਕੋਹੜ ਪਵੇ

ਮੇਰਾ ਅੱਜ ਮੇਰੀ ਤਲੀ ਤੇ ਧਰਦੇ ਬਾਬਾ

ਮੇਰਾ ਸੱਚ ਮੇਰੀ ਤਲੀ ਤੇ ਧਰਦੇ ਬਾਬਾ

ਅੱਧੀ ਰਾਤੀਂ ਫੇਰ ਤੂੰ ਮਾਂ ਨੂੰ ਆਖਣਾ ਏ

ਦਾਜ ਆਲੇ ਅੰਦਰ ਸੌਂ, ਜੇ ਧੀ ਵਿਹਾਉਣੀ ਊ ਤੇ

ਤੇ ਆਪੋਂ ਮੇਰੀ ਬੁੱਕਲੇ ਆ ਵੜਨਾ ਏ

ਤੇ ਮੈਂ ਅੱਧੀ ਰਾਤ ਨਹੀਂ ਹੋਵਣ ਦੇਣੀ

ਅੱਜ ਮੇਰੀ ਧੌਣ ਤੇ ਸੱਪ ਚੜ੍ਹਿਆ ਏ

 

ਲਿਪੀਅੰਤਰ : ਜਸਦੀਪ

تم کون ہو

 شاعر: نسرین انجم بھٹی

 

کون ہو تم! میری آنتوں سے چارپائی بننے والے

میرا دل پائنتی کی طرف رکھنا اور آنکھیں سرہانے کے کنارے پر

میں نے سرہانے پر پھول کاڑھنے ہیں

زمین کی گردن جب نیچی ہو

تو اس پر آسمان نہیں لادتے

بابا کوئی کیڑا نکال

کرونڈیا سانپ ہو تو مجھے ڈسوا دینا

میرا ہی ہے نا

تو نے خود ہی تو کہا تھا کہ  ہم سپیرے بیٹیوں کو جہیز میں کیڑے ہی دیتے ہیں،

 پھر دے دے نا

بابا! بیٹیاں بیٹے برابر کیوں نہیں ہوتے ؟

بیٹی بڑی ہو تو تم کتر کتر کر بیٹے برابر کر لیتے ہو

بیٹا بڑا ہو تو بیٹی پھر پونی، پھر آدھی،  پھر چوتھائی

بابا سولی پر سانپ چڑھا ہے۔۔۔آندھی آنی ہے۔۔۔چیلیں گھبرا رہی ہیں

موئی بیٹیوں کو گھبراہٹ ہو رہی ہے

زبانوں کی جھالر والا فراک پہن کر دیوار ٹاپی

مجھے پھر بھی بولنا نہ آیا

بابا اے بابا! زمین کی گردن پر سانپ چڑھا، ٹیڑھا میڑھا

بھائیوں کی گردنوں پر سانپ چڑھا

ہم آدھی بھلی، ہم پونی اچھی

ہماری ڈھیری پر پیلو پکی اور بکتے بکتے بازار آ گئی

چوّنیاں چبا چبا کر ہمارے دانت ٹوٹے

ہم کس دودھ  کو روئیں

ٹیڑھی چوّنیوں کا بھلا کون بھان لیتا ہے

کون ہو میری ٹوٹی ہوئی پسلیاں توڑنے والے

میری آنکھیں سرہانے کے کنارے پر رکھنا میں نے سرہانے پر پھول کاڑھنے ہیں

شریف عورتوں کی  انگلیوں کے سرے  چھید ے گئے اس جہان میں

اے رنگے ہوئے!  ہاتھ دھو لینے دے

ایک سال اور میں اپنے جسم سے کتر لوں

تمہیں پتہ نہیں آج میں اگلی جماعت چڑھی ہوں

اور ہماری بکری نے بچہ بھی دیا ہے

تو کہتا ہے اب ہم نے یہاں سے چلے جانا ہے

نہیں تو شیشموں کا بور جھڑنے لگے گا

اور راستے روک لیئے جائیں گے

پر سانپوں کو تو دھرتی بھی راہ دے دیتی ہے

ہم نے گذر جانا ہے اس دھرتی کے نیچے سما کے! ہے نا بابا!

میرے بچے مجھے واپس کر دو گے نا؟

آنے والے سال انہیں  چیچک نکلنی ہے اور تو نے کہنا ہے ٹڈی دل بیٹی کی اولاد کا

 بیٹی کی اولاد بے ایمان

ہمارے کاڑھے ہوئے سرہانے لے گئی اور ساتھ کھیس بھی، اور  چادروں کی لپیٹ بھی اور موسم بھی

آنے والے سال کو بخار ہو اور جانے والے کو کوڑھ پڑے

میرا آج میری ہتھیلی پر دھر دے بابا

میرا سچ میری ہتھیلی پر دھر دے بابا

آدھی رات کو پھر تو نے ماں سے کہنا ہے

جہیز والے کمرے میں سو اگر بیٹی بیاہنی ہے

اور خود میری چادر کی لپیٹ میں آ گھسنا ہے

لیکن میں آدھی رات نہ ہونے دونگی

آج میری گردن پہ سانپ چڑھا ہے

 

 ترجمہ: عدنان مَلِک

Who is it?

Author: Nasreen Anjum Bhatti

 

Hey, who are you weaving my bed with my insides

Place my heart at the foot and my eyes at the head

I have to embroider flowers on the pillow

When the earth’s neck is bowed

You don’t load the sky on it

Baba, produce some serpent

And if it is scaly, let it bite me

It is mine after all

You said it, didn’t you, that we give daughters

Snakes and serpents in dowry

So do it

Baba, why are daughters and sons not equal and alike in worth

If the daughter is older, you gnaw at her till she

Is reduced to the size of her brother

If the son is older, then again the daughter, a quarter, half, damaged

Baba, a serpent sits on the Cross, there will be a storm

Vultures are getting restless

Daughters, afflicted ones, are getting nervous

In a frock of lace filigree made of tongues

I leapt the wall

But I still could not learn to speak

Baba O’ Baba, a snake has settled on the earth’s neck

Flecked and mottled

It sits on the necks of my brothers too

We are better off as daughters, better off one-fourth

When the peelu ripened on our debris

We passed from hand to hand to the marketplace

Our teeth broke biting quarters

What milk should we mourn

Who gives change for twisted quarters

Who is this that batters my broken sides

Hey, place my eyes on the pillow-side, I must embroider flowers on the pillow

The lovers’ lobes are drilled in this world

O heedless one! Let me wash my hands

Let me nip one more year from my body

Don’t you know I have advanced today to the next form

And, also, our brindle has given birth to a calf

You say we will go away from here now

Otherwise bloom from the sheeshams will begin to fall

And block all paths

But even the earth allows the snakes to move about freely

We will get through tunneling our way underground, right, Baba

You will return me my kids, won’t you

In the coming year they will catch chickenpox and you will say

Grandchildren, greedy as locusts

Daughter’s children, deceitful, perfidious

She took our embroidered pillows, and bed covers

Our blankets and chadors, even the season

A plague on the passing year, leprosy on the coming one

Put my today on the palm of my hand, Baba

Place my truth on the palm of my hand, Baba

In the middle of the night you will again tell mother

Go sleep inside where the dowry is, if you wish to get your daughter married

And yourself jump under my blanket

But I will not let it be midnight

A snake sits on my neck tonight 

 

Translated by: Waqas Khwaja